ਜਿਨੂੰ ਮਜ਼ਬਾਂ ਵਾਲੇ ਕਹਿਣ ਕਚਿਹਰੀ ਧਰਮ ਦੀ
ਦੁਖਾਂ ਮਾਰੀ ਧਰਤੀ ੳਥੇ ਜਾ ਪੁਕਾਰਦੀ
ਕਹਿੰਦੀ ਪਾਪਾਂ ਦੀ ਅੱਤ ਹੋ ਗਈ ਮੇਰੇ ਦਾਤਿਆ
ਪੈ ਗਈ ਹੋਂਦ ਜਾਪਦੀ ਸ਼ੱਕ ਵਿਚ ਬਖਸ਼ਣਹਾਰ ਦੀ
ਜਿਨ੍ਹਾਂ ਦੇਣਾਂ ਸੀ ਉਪਦੇਸ਼ ਜੱਗ ਨੂੰ ਧਰਮ ਦਾ
ਪੱਟੀ ਨਿੱਤ ਪੜਾਉਂਦੇ ਰਹਿੰਦੇ ਅੱਤਿਆਚਾਰ ਦੀ
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ
ਲੋੜ ਸੀ ਢਾਲਾਂ ਦੀ ਛਾਂ ਕਰਦਾ ਕੋਈ ਗਰੀਬ ਤੇ
ਪੀ ਰੱਤ ਪਿਆਸ ਬੁਝੇ ਨਾ ਯੋਧੇ ਦੀ ਤਲਵਾਰ ਦੀ
ਐ ਪ੍ਰਭ ਰਚਨਹਾਰ ਐ ਰਚਨਾ ਆਪਣੀ ਸਾਂਭ ਲੈ
ਮਾਨਸ ਰੂਪ ਦੈਂਤ ਦਾ ਮੈਂ ਨਹੀਂ ਭਾਰ ਸਹਾਰਦੀ
ਜੇ ਤੂੰ ਚਾਹੁਣਾ ਹੈ ਦੁਨੀਆ ਤੇਰੀ ਵੱਸਦੀ ਰਹਿ
ਛੇਤੀ ਭੇਜ ਕੋਈ ਰੂਹ ਸੱਚੇ ਪਰਉਪਕਾਰ ਦੀ
'ਸੀਤਲ' ਮੈਂ ਨਹੀਂ ਹੁਣ ਜਾ ਵਿਛਣਾ ਕਿਸੇ ਭੁਲੇਖੇ ਤੇ
ਮਾਨਸ ਦੇਹੀ ਹੋਵੇ ਜੋਤ ਹੋਵੇ ਕਰਤਾਰ ਦੀ
ਦੁਖਾਂ ਮਾਰੀ ਧਰਤੀ ੳਥੇ ਜਾ ਪੁਕਾਰਦੀ
ਕਹਿੰਦੀ ਪਾਪਾਂ ਦੀ ਅੱਤ ਹੋ ਗਈ ਮੇਰੇ ਦਾਤਿਆ
ਪੈ ਗਈ ਹੋਂਦ ਜਾਪਦੀ ਸ਼ੱਕ ਵਿਚ ਬਖਸ਼ਣਹਾਰ ਦੀ
ਜਿਨ੍ਹਾਂ ਦੇਣਾਂ ਸੀ ਉਪਦੇਸ਼ ਜੱਗ ਨੂੰ ਧਰਮ ਦਾ
ਪੱਟੀ ਨਿੱਤ ਪੜਾਉਂਦੇ ਰਹਿੰਦੇ ਅੱਤਿਆਚਾਰ ਦੀ
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ
ਲੋੜ ਸੀ ਢਾਲਾਂ ਦੀ ਛਾਂ ਕਰਦਾ ਕੋਈ ਗਰੀਬ ਤੇ
ਪੀ ਰੱਤ ਪਿਆਸ ਬੁਝੇ ਨਾ ਯੋਧੇ ਦੀ ਤਲਵਾਰ ਦੀ
ਐ ਪ੍ਰਭ ਰਚਨਹਾਰ ਐ ਰਚਨਾ ਆਪਣੀ ਸਾਂਭ ਲੈ
ਮਾਨਸ ਰੂਪ ਦੈਂਤ ਦਾ ਮੈਂ ਨਹੀਂ ਭਾਰ ਸਹਾਰਦੀ
ਜੇ ਤੂੰ ਚਾਹੁਣਾ ਹੈ ਦੁਨੀਆ ਤੇਰੀ ਵੱਸਦੀ ਰਹਿ
ਛੇਤੀ ਭੇਜ ਕੋਈ ਰੂਹ ਸੱਚੇ ਪਰਉਪਕਾਰ ਦੀ
'ਸੀਤਲ' ਮੈਂ ਨਹੀਂ ਹੁਣ ਜਾ ਵਿਛਣਾ ਕਿਸੇ ਭੁਲੇਖੇ ਤੇ
ਮਾਨਸ ਦੇਹੀ ਹੋਵੇ ਜੋਤ ਹੋਵੇ ਕਰਤਾਰ ਦੀ
No comments:
Post a Comment